![]() |
| photo balraj singh sidhu |
fazilka balraj singh sidhu
ਦੇਸ ਦੀ ਅਜਾਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਫਾਜ਼ਿਲਕਾ ਦੇ ਐਮ ਆਰ ਕਾਲਜ ਸਟੇਡੀਅਮ ਵਿੱਚ ਕਰਵਾਇਆ ਗਿਆ।
ਸਮਾਗਮ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਂ ਹਿਮਾਂਸ਼ੂ ਅਗਰਵਾਲ , ਹਲਕਾ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ,ਆਈ ਜੀ ਜਸਕਰਨ ਸਿੰਘ ਅਤੇ ਐਸਐਸਪੀ ਫਾਜ਼ਿਲਕਾ ਭੁਪਿੰਦਰ ਸਿੰਘ ਮੁੱਖ ਮਹਿਮਾਨਾਂ ਦੇ ਸਨਮੁੱਖ ਸਿੱਖਿਆ ਵਿਭਾਗ ਵੱਲੋਂ ਕੱਢੀ ਗਈ ਝਾਂਕੀ ਖਿੱਚ ਦਾ ਕੇਂਦਰ ਰਹੀ।
ਸਿੱਖਿਆ ਵਿਭਾਗ ਵੱਲੋਂ ਆਪਣੀ ਝਾਕੀ ਰਾਹੀ ਸਰਕਾਰੀ ਸਕੂਲਾਂ ਦੇ ਵਿਕਾਸ, ਸਮਾਰਟ ਸਕੂਲ ਪ੍ਰੈਜੈਕਟ, ਗੁਣਾਤਮਕ ਸਿੱਖਿਆ ਅਤੇ ਸਕੂਲ ਆਫ ਐਮੀਨੈਂਸ ਪ੍ਰੋਗਰਾਮ ਵੱਲ ਵਧਦੇ ਕਦਮਾਂ ਨੂੰ ਦਰਸਾਇਆ ਗਿਆ। ਸਕੂਲਾਂ ਦੇ ਅਤਿ ਆਧੁਨਿਕ ਬੈਂਡ ਨੇ ਸੱਭ ਦਾ ਮਨ ਮੋਹਿਆ। ਝਾਕੀ ਦੇ ਨਾਲ ਨਾਲ ਗਿੱਧਾਂ ਅਤੇ ਭੰਗੜਾ ਪਾਉਂਦੇ ਮੁਟਿਆਰਾਂ ਅਤੇ ਗੱਭਰੂਆਂ ਦੀ ਟੋਲੀ ਝਾਕੀ ਨੂੰ ਚਾਰ ਚੰਨ ਲਾ ਰਹੀ ਸੀ।ਐਨ ਸੀ ਸੀ ,ਐਨ ਐਸ਼ ਐਸ ਅਤੇ ਸਕਾਊਟ ਐਂਡ ਗਾਇਡ ਦੀਆਂ ਟੁਕੜੀਆਂ ਸੱਭ ਦਾ ਧਿਆਨ ਖਿੱਚਦਿਆਂ ਅੱਗੇ ਵਧ ਰਹੀਆਂ ਸਨ।ਇਸ ਝਾਕੀ ਦੇ ਦਿਦਾਰ ਕਰ ਦਰਸ਼ਕ ਖੂਬ ਆਨੰਦ ਮਾਣ ਰਹੇ ਸਨ। ਇਸ ਮੌਕੇ ਤੇ ਮੁੱਖ ਮਹਿਮਾਨ ਡੀਸੀ ਫਾਜ਼ਿਲਕਾ ਡਾ ਹਿਮਾਂਸ਼ੂ ਅਗਰਵਾਲ ਅਤੇ ਹਲਕਾ ਵਿਧਾਇਕ ਨਰਿੰਦਰਪਾਲ ਸਿੰਘ ਸਵਨਾ ਨੇ ਕਿਹਾ ਕਿ ਸਿੱਖਿਆ ਸਰਕਾਰ ਦੇ ਅਜੰਡੇ ਦਾ ਮੁੱਖ ਹਿੱਸਾ ਹੈ। ਸਕੂਲਾਂ ਦੇ ਢਾਂਚਾਗਤ ਵਿਕਾਸ ਅਤੇ ਗੁਣਾਤਮਕ ਸਿੱਖਿਆ ਲਈ ਸਰਕਾਰ ਪੂਰੀ ਵਚਨਬੱਧਤਾ ਨਾਲ ਕੰਮ ਕਰ ਰਹੀ ਹੈ। ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਹੰਸ ਰਾਜ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ ਨੇ ਦੱਸਿਆ ਕਿ ਝਾਕੀ ਦੀ ਤਿਆਰੀ ਲਈ ਡੀਐਸਐਮ ਪ੍ਰਦੀਪ ਕੰਬੋਜ, ਐਸੀਸਟੈਂਟ ਡੀਐਸਐਮ ਸੁਰਿੰਦਰ ਕੁਮਾਰ, ਜ਼ਿਲ੍ਹਾ ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਨੋਡਲ ਅਫਸਰ ਵਿਜੇ ਪਾਲ, ਸਰਕਾਰੀ ਹਾਈ ਸਕੂਲ ਚੁਆੜਿਆਂ ਵਾਲੀ ਦੀ ਮੁੱਖ ਅਧਿਆਪਕਾਂ ਮੈਡਮ ਸੋਨਿਕਾ ਗੁਪਤਾ, ਅਧਿਆਪਕ ਰਜਿੰਦਰ ਕੁਮਾਰ, ਵਿਜੇ ਗੁਪਤਾ ਸਕੂਲ ਦੇ ਸਮੂਹ ਸਟਾਫ, ਰਾਮ ਸਵਰੂਪ ਬਾਡੀਵਾਲਾ,ਗੌਰੀ ਸ਼ੰਕਰ ਹੀਰਾਂ ਵਾਲੀ ਅਤੇ ਸ਼ਮਸ਼ੇਰ ਸਿੰਘ ਵੱਲੋਂ ਸ਼ਲਾਘਾਯੋਗ ਸੇਵਾਵਾਂ ਨਿਭਾਈਆਂ ਗਈਆਂ।

टिप्पणियाँ
एक टिप्पणी भेजें