ਬੁਲੰਦੀਆ ਵੱਲ ਵਧਦੇ ਕਦਮ
ਵਿਦਿਆਰਥੀਆਂ ਦੀ ਸਿੱਖਿਆ ਦੀ ਰਾਹ ਹੋਵੇਗੀ ਅਸਾਨ - ਲਵਜੀਤ ਸਿੰਘ ਗਰੇਵਾਲ
fazilka -balraj singh sidhu
ਜ਼ਿਲ੍ਹਾ ਫਾਜ਼ਿਲਕਾ ਦੇ ਨਾਲ ਨਾਲ ਪੰਜਾਬ ਦੇ ਪਹਿਲੀ ਕਤਾਰ ਦੇ ਸਕੂਲਾਂ ਵਿੱਚ ਸ਼ੁਮਾਰ ਸਰਹੱਦੀ ਖੇਤਰ ਦੇ ਮਾਣਮੱਤੇ ਸਕੂਲ ਚਾਨਣ ਵਾਲਾ ਦੀਆਂ ਪ੍ਰਾਪਤੀਆਂ ਵਿੱਚ ਇੱਕ ਪ੍ਰਪਤੀ ਉਸ ਵੇਲੇ ਹੋਰ ਜੁੜ ਗਈ ਜਦੋਂ ਪੰਜਾਬ ਦੇ ਸਿੱਖਿਆ ਮੰਤਰੀ ਸ: ਹਰਜੋਤ ਸਿੰਘ ਬੈਸ ਨੇ ਕਲਾਸ ਆਨ ਐਪ ਨਾ ਦਾ ਐਪ ਸਕੂਲ ਦੇ ਵਿਦਿਆਰਥੀਆਂ ਨੂੰ ਸਮਰਪਿਤ ਕੀਤਾ। ਇਸ ਮੌਕੇ ਸਿੱਖਿਆ ਮੰਤਰੀ ਨੇ ਖੁਸ਼ੀ ਜ਼ਾਹਰ ਕਰਦਿਆਂ ਕਿਹਾ ਕੀ ਸਾਡੇ ਸਰਕਾਰੀ ਸਕੂਲ ਵੱਲੋਂ ਅਜਿਹਾ ਉਪਰਾਲਾ ਕਰਨਾ ਸ਼ਲਾਘਾਯੋਗ ਹੈ। ਉਹਨਾਂ ਸਕੂਲ ਮੁੱਖੀ ਅਤੇ ਸਟਾਫ ਨੂੰ ਇਸ ਤਰ੍ਹਾਂ ਹੀ ਅੱਗੇ ਵਧਣ ਲਈ ਪ੍ਰੇਰਿਤ ਕੀਤਾ।
ਇਸ ਸਬੰਧੀ ਸਕੂਲ ਮੁੱਖੀ ਲਵਜੀਤ ਸਿੰਘ ਗਰੇਵਾਲ ਨੇ ਦੱਸਿਆ ਕਿ ਸਮੇ ਦੇ ਨਾਲ ਚੱਲਣ ਲਈ ਸਾਨੂੰ ਆਧੁਨਿਕ ਤਕਨੀਕਾਂ ਨੂੰ ਅਪਨਾਉਣਾ ਜ਼ਰੂਰੀ ਹੈ। ਸਿੱਖਿਆ ਦੇ ਖੇਤਰ ਵਿੱਚ ਅੱਗੇ ਵਧਣ ਲਈ ਸੂਚਨਾ ਤਕਨੀਕ ਦੀ ਵਰਤੋਂ ਜ਼ਰੂਰੀ ਹੈ,ਜਿਸ ਨੂੰ ਅਸੀ ਅਪਣਾਉਣ ਲਈ ਯਤਨਸ਼ੀਲ ਹਾਂ।ਕਲਾਸ ਆਨ ਐਪ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਕੂਲ ਅਧਿਆਪਕ ਸਵੀਕਾਰ ਗਂਧੀ ਨੇ ਦੱਸਿਆ ਕਿ ਐਪ ਤੇ ਹਰ ਕਲਾਸ ਦਾ ਸਿਲੇਬਸ ਮੌਜੂਦ ਹੈ ਸੋ ਪੂਰੀ ਤਰ੍ਹਾਂ ਵਿਦਿਆਰਥੀਆਂ ਦੀ ਪਹੁੰਚ ਵਿਚ ਹੈ।ਇਸ ਤੋਂ ਇਲਾਵਾ ਐਪ ਰਾਹੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਨੂੰ ਘਰ ਦਾ ਕੰਮ ਅਤੇ ਛੁੱਟੀਆਂ ਦਾ ਕੰਮ ਦਿੱਤਾ ਜਾ ਸਕਦਾ ਹੈ।ਇਸ ਦੀ ਮਦਦ ਨਾਲ ਬੜੀ ਅਸਾਨੀ ਨਾਲ ਆਨ ਲਾਇਨ ਕਲਾਸਾਂ ਲਗਾਈਆਂ ਜਾ ਸਕਦੀਆਂ ਹਨ ਅਤੇ ਵਿਦਿਆਰਥੀਆਂ ਦੇ ਆਨ ਲਾਇਨ ਟੈਸਟ ਲਏ ਜਾ ਸਕਦੇ ਹਨ। ਇਸ ਤੋਂ ਇਲਾਵਾ ਡਿਕਸ਼ਨਰੀ ,ਕਲੈਂਡਰ ਵਿਚਾਰ ਗਲੈਰੀ ਸਮੇਤ ਅਨੇਕਾਂ ਅਤਿ ਆਧੁਨਿਕ ਫੀਚਰ ਹਨ ਜੋਂ ਵਿਦਿਆਰਥੀਆਂ, ਮਾਪਿਆਂ ਅਤੇ ਅਧਿਆਪਕਾਂ ਲਈ ਲਾਹੇਵੰਦ ਸਾਬਤ ਹੋਣਗੇ। ਜ਼ਿਕਰਯੋਗ ਹੈ ਕਿ ਚਾਨਣ ਵਾਲਾ ਸਕੂਲ ਫੁੱਲੀ ਏਅਰਕੰਡੀਸ਼ਨਰ , ਆਡੀਟੋਰੀਅਮ ਸਮੇਤ ਅਨੇਕਾਂ ਅਤਿ ਆਧੁਨਿਕ ਸਹੂਲਤਾਂ ਨਾਲ ਲੈਸ ਸਕੂਲ ਹੈ।
ਸਕੂਲ ਸਟਾਫ ਰਾਜ ਕੁਮਾਰ ਸੰਧਾ, ਗੌਰਵ ਮਦਾਨ, ਮੈਡਮ ਸ਼ਵੇਤਾ ਕੁਮਾਰੀ, ਮੈਡਮ ਸੈ਼ਲਕਾ,ਮੈਡਮ ਗੁਰਮੀਤ ਕੌਰ ਨੇ ਕਿਹਾ ਕਿ ਉਹ ਇਸ ਐਪ ਤੇ ਕੰਮ ਕਰਕੇ ਪੂਰੀ ਤਰ੍ਹਾਂ ਉਤਸ਼ਾਹਿਤ ਹਨ। ਇਸ ਕਾਰਜ ਲਈ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸੈਕੰਡਰੀ ਡਾਂ ਸੁਖਵੀਰ ਸਿੰਘ ਬੱਲ,ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸਕੈਂਡਰੀ ਹੰਸ ਰਾਜ, ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ, ਬੀਪੀਈਓ ਮੈਡਮ ਸੁਖਵਿੰਦਰ ਕੌਰ, ਬੀਪੀਈਓ ਸਤੀਸ਼ ਮਿਗਲਾਨੀ,ਬੀਪੀਈਓ ਅਜੇ ਛਾਬੜਾ,ਸੀਐਚਟੀ ਮਨੋਜ ਧੂੜੀਆ , ਜ਼ਿਲ੍ਹਾ ਕੋਆਰਡੀਨੇਟਰ ਰਜਿੰਦਰ ਕੁਮਾਰ, ਇੰਚਾਰਜ ਡੀਐਮ ਗੌਤਮ ਗੌੜ੍ਹ, ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਵਿਜੇ ਪਾਲ,ਵਿਵੇਕ ਅਨੇਜਾ, ਅਧਿਆਪਕ ਆਗੂ ਦੁਪਿੰਦਰ ਢਿੱਲੋਂ,ਅਮਨ ਬਰਾੜ, ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ ਸਕੂਲ ਪ੍ਰਬੰਧਕ ਕਮੇਟੀ ਮੈਂਬਰਾਂ, ਪਿੰਡ ਦੀ ਪੰਚਾਇਤ ਅਤੇ ਸਮਾਜ ਸੇਵੀਆਂ ਅਤੇ ਸਮੂਹ ਅਧਿਆਪਕ ਵਰਗ ਵੱਲੋਂ ਇਸ ਵਿਲੱਖਣ ਉਪਰਾਲੇ ਲਈ ਸਕੂਲ ਮੁੱਖੀ ਅਤੇ ਸਟਾਫ ਨੂੰ ਵਧਾਈਆਂ ਅਤੇ ਸ਼ੁਭਕਾਮਨਾਵਾਂ ਦਿੱਤੀਆਂ।

टिप्पणियाँ
एक टिप्पणी भेजें