ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਨੇ ਤਿਰੰਗਾ ਰੈਲੀ ਕੱਢ ਕੇ ਦੇਸ ਪ੍ਰੇਮ ਦਾ ਦਿੱਤਾ ਸੁਨੇਹਾ


ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਨੇ ਤਿਰੰਗਾ ਰੈਲੀ ਕੱਢ ਕੇ ਦੇਸ ਪ੍ਰੇਮ ਦਾ  ਦਿੱਤਾ ਸੁਨੇਹਾ

photo balraj singh sidhu 
ਸਰਕਾਰੀ ਪ੍ਰਾਇਮਰੀ ਸਕੂਲ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਨੇ ਤਿਰੰਗਾ ਰੈਲੀ ਕੱਢ ਕੇ ਦੇਸ ਪ੍ਰੇਮ ਦਾ  ਦਿੱਤਾ ਸੁਨੇਹਾ 

ਦੇਸ ਦੀ ਅਜਾਦੀ ਦੀ 75 ਵੀ ਵਰੇਗੰਢ ਨੂੰ ਸਮਰਪਿਤ ਬਲਾਕ ਅਬੋਹਰ ਦੋ ਦੇ ਸਰਕਾਰੀ ਪ੍ਰਾਇਮਰੀ ਭੈਣੀ ਨੂਰਪੁਰ ਦੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਪਿੰਡ ਵਿੱਚ ਤਿਰੰਗਾ ਰੈਲੀ ਕੱਢ ਕੇ ਪਿੰਡ ਵਾਸੀਆਂ ਨੂੰ ਦੇਸ ਪ੍ਰੇਮ ਦਾ ਸੁਨੇਹਾ ਦਿੱਤਾ। ਇਸ ਮੌਕੇ ਤੇ ਸਕੂਲ ਦੇ ਅਧਿਆਪਕ ਤਰਨਦੀਪ ਸਿੰਘ  ਨੇ ਕਿਹਾ ਕਿ ਪ੍ਰਾਇਮਰੀ ਸਕੂਲ ਬੱਚਿਆਂ ਦੀ ਨਰਸਰੀ ਹਨ। ਇਸ ਨਰਸਰੀ ਵਿੱਚ ਅਸੀ ਜਿਸ ਤਰ੍ਹਾਂ ਦੇ ਬੀਜ ਬੀਜਾਗੇ ਉਸ ਤਰ੍ਹਾ ਦੀ ਭਵਿੱਖ ਵਿੱਚ ਫਸਲ ਪ੍ਰਾਪਤ ਹੋਵੇਗੀ। ਉਹਨਾਂ ਕਿਹਾ ਕਿ ਸਮੇ ਦੀ ਲੋੜ ਹੈ ਕਿ ਪ੍ਰਾਇਮਰੀ ਪੱਧਰ ਤੋ ਹੀ ਬੱਚਿਆ ਨੂੰ ਦੇਸ ਦੀ ਅਜਾਦੀ ਲਈ ਲੜੇ ਗਏ ਸਘੰਰਸ਼ ਤੋਂ ਜਾਣੂ ਕਰਵਾਉਦਿਆ, ਉਹਨਾਂ ਨੂੰ ਦੇਸ ਦੀ ਖਾਤਰ ਜਾਨਾ ਵਾਰਨ ਵਾਲੇ ਮਹਾਨ ਸ਼ਹੀਦਾਂ ਦੇ ਜੀਵਨ ਅਤੇ ਕੁਰਬਾਨੀ ਬਾਰੇ ਦੱਸਿਆ ਜਾਵੇ ਤਾਂ ਜੋ ਵਿਦਿਆਰਥੀਆਂ ਅੰਦਰ ਦੇਸ ਭਗਤੀ ਦੀ ਭਾਵਨਾ ਪੈਦਾ ਹੋਵੇ। 

ਇਸ ਮੌਕੇ ਤੇ ਸਕੂਲ ਦੇ ਸਟਾਫ ਅਤੇ ਵਿਦਿਆਰਥੀਆਂ ਨੇ ਪਿੰਡ ਵਾਸੀਆਂ ਨੂੰ ਆਪਣੇ ਘਰਾਂ ਵਿੱਚ ਤਿਰੰਗਾ ਝੰਡਾ ਲਹਿਰਾਉਣ ਲਈ ਪ੍ਰੇਰਿਤ ਕੀਤਾ। ਵਿਦਿਆਰਥੀਆਂ ਨੇ ਨਾਰਿਆ ਨਾਲ ਮਾਹੌਲ ਨੂੰ ਦੇਸ਼ ਭਗਤੀ ਦੇ ਰੰਗ ਵਿਚ ਰੰਗ ਦਿੱਤਾ।ਵਿਦਿਆਰਥੀਆਂ ਨੇ ਆਪਣੇ ਘਰਾਂ ਵਿੱਚ ਤਿਰੰਗੇ ਲਹਿਰਾਉਣ ਦਾ ਪ੍ਰਣ ਲਿਆ। ਇਸ ਮੌਕੇ ਸਕੂਲ ਅਧਿਆਪਕ ਗੁਰਮੀਤ ਸਿੰਘ, ਸੰਜੀਵ ਕੁਮਾਰ, ਬੂਟਾ ਸਿੰਘ, ਤਰਨਦੀਪ ਸਿੰਘ, ਜੋਤੀ ਬਾਲਾ, ਸੁਖਵਿੰਦਰ ਕੌਰ, ਇਕਬਾਲ ਕੌਰ, ਪਲਵਿੰਦਰ ਕੌਰ, ਰਜਨੀ ਬਾਲਾ, ਨੀਤੂ ਬਾਲਾ, ਸੰਦੀਪ ਕੌਰ, ਗੁਰਪ੍ਰੀਤ ਕੌਰ, ਕਮੇਟੀ ਮੈਂਬਰ ਵਿਦਿਆਰਥੀਆਂ ਦੇ ਮਾਪੇ ਅਤੇ ਪਤਵੰਤੇ ਮੌਜੂਦ ਸਨ।

टिप्पणियाँ