ਅਜ਼ਾਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀ ਅਤੇ ਅਧਿਆਪਕ ਸਨਮਾਨਿਤ







Fazilka -Balraj singh sidhu

ਦੇਸ ਦੀ ਅਜਾਦੀ ਦਿਹਾੜੇ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਮਾਗਮ ਦੌਰਾਨ ਸਿੱਖਿਆ ਵਿਭਾਗ ਵਿੱਚ ਸ਼ਾਨਦਾਰ ਸੇਵਾਵਾਂ ਨਿਭਾਉਣ ਵਾਲੇ ਅਧਿਕਾਰੀਆਂ ਅਤੇ ਅਧਿਆਪਕਾਂ ਨੂੰ ਸਨਮਾਨਿਤ ਕੀਤਾ ਗਿਆ। ਫਾਜ਼ਿਲਕਾ ਦੇ ਐਮ ਆਰ ਕਾਲਜ ਸਟੇਡੀਅਮ ਵਿੱਚ ਕਰਵਾਏ ਸਮਾਗਮ ਦੌਰਾਨ ਮੁੱਖ ਮਹਿਮਾਨ ਡਿਪਟੀ ਕਮਿਸ਼ਨਰ ਫਾਜ਼ਿਲਕਾ ਡਾਂ ਹਿਮਾਂਸ਼ੂ ਅਗਰਵਾਲ , ਹਲਕਾ ਵਿਧਾਇਕ ਸ: ਨਰਿੰਦਰਪਾਲ ਸਿੰਘ ਸਵਨਾ,ਆਈ ਜੀ ਜਸਕਰਨ ਸਿੰਘ ਅਤੇ ਐਸਐਸਪੀ ਫਾਜ਼ਿਲਕਾ ਭੁਪਿੰਦਰ ਸਿੰਘ ਨੇ ਸਿੱਖਿਆ ਵਿਭਾਗ ਵਿੱਚ ਸ਼ਲਾਘਾਯੋਗ ਸੇਵਾਵਾਂ ਬਦਲੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੀੜਿਆਂ ਵਾਲੀ ਦੇ ਪ੍ਰਿੰਸੀਪਲ ਗੁਰਮੀਤ ਸਿੰਘ, ਸਰਕਾਰੀ ਹਾਈ ਸਕੂਲ ਘੱਲੂ ਦੇ ਮੁੱਖ ਅਧਿਆਪਕ ਹਰਪਾਲ ਸਿੰਘ, ਸਰਕਾਰੀ ਹਾਈ ਸਕੂਲ ਅਲਿਆਣਾ ਦੀ ਮੁੱਖ ਅਧਿਆਪਕਾਂ ਮੈਡਮ ਜੋਤੀ ਸੇਤੀਆ, ਸਰਕਾਰੀ ਹਾਈ ਸਕੂਲ ਅਸਲਾਮ ਵਾਲਾ ਵਾਲਾ ਦੇ ਮੁੱਖ ਅਧਿਆਪਕ ਸਤਿੰਦਰ ਬੱਤਰਾ, ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਬਲਾਕ ਅਬੋਹਰ 1 ਅਜੇ ਛਾਬੜਾ, ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੰਧਵਾਲਾ ਹਾਜਰ ਖਾਂ ਦੇ ਸਾਇੰਸ ਮਾਸਟਰ ਪ੍ਰਸ਼ੋਤਮ ਉੱਤਮ , ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਨਿਹਾਲ ਖੇੜਾ ਦੇ ਹਿੰਦੀ ਅਧਿਆਪਕ ਲਾਲ ਚੰਦ, ਸਰਕਾਰੀ ਪ੍ਰਾਇਮਰੀ ਸਕੂਲ ਢਾਣੀ ਨੱਥਾ ਸਿੰਘ ਦੇ ਈਟੀਟੀ ਅਧਿਆਪਕ ਪ੍ਰਭਦੀਪ ਸਿੰਘ ਗੁੰਬਰ, ਜ਼ਿਲ੍ਹਾ ਸਿੱਖਿਆ ਦਫ਼ਤਰ ਵਿੱਚ ਸੇਵਾਵਾਂ ਨਿਭਾ ਰਹੀ ਮੈਡਮ ਅਦਿੱਤੀ ਅਨੇਜਾ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਇਸ ਮੌਕੇ ਤੇ ਸਨਮਾਨਿਤ ਹੋਏ ਅਧਿਕਾਰੀਆਂ ਅਤੇ ਕਰਮਚਾਰੀਆਂ ਨੇ ਸਾਂਝੇ ਤੌਰ ਤੇ ਜ਼ਿਲ੍ਹਾ ਸਿਵਲ ਅਤੇ ਸਿੱਖਿਆ ਪ੍ਰਸ਼ਾਸਨ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਹ ਸਨਮਾਨ ਉਹਨਾਂ ਨੂੰ ਆਪਣੀ ਡਿਊਟੀ ਨੂੰ ਹੋਰ ਤਨਦੇਹੀ ਨਾਲ ਨਿਭਾਈਉਣ ਲਈ ਪ੍ਰੇਰਿਤ ਕਰੇਗਾ। 

ਜ਼ਿਕਰਯੋਗ ਹੈ ਕਿ ਹੈੱਡ ਮਾਸਟਰ ਸਤਿੰਦਰ ਬੱਤਰਾ ਵੱਲੋਂ ਵੱਖ ਵੱਖ ਸਰਕਾਰੀ ਸਮਾਗਮਾਂ ਦੌਰਾਨ ਸਿਵਲ ਪ੍ਰਸ਼ਾਸਨ ਨੂੰ ਦਿੱਤੇ ਜਾਂਦੇ ਸਹਿਯੋਗ ਲਈ ਉਚੇਚੇ ਤੌਰ ਤੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਤੇ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਅਤੇ ਸਕੈਡੰਰੀ ਡਾਂ ਸੁਖਵੀਰ ਸਿੰਘ ਬੱਲ ਨੈਸ਼ਨਲ ਅਵਾਰਡੀ , ਉੱਪ ਜ਼ਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਹੰਸ ਰਾਜ,ਉੱਪ ਜ਼ਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਮੈਡਮ ਅੰਜੂ ਸੇਠੀ,ਸਟੇਟ ਕੋਰ ਕਮੇਟੀ ਮੈਂਬਰ ਲਵਜੀਤ ਸਿੰਘ ਗਰੇਵਾਲ,ਡੀਐਸਐਮ ਪ੍ਰਦੀਪ ਕੰਬੋਜ, ਇੰਚਾਰਜ ਡੀਐਮ ਗੌਤਮ ਗੌੜ , ਜ਼ਿਲ੍ਹਾ ਕੋਆਰਡੀਨੇਟਰ ਪੜ੍ਹੋ ਪੰਜਾਬ ਪੜਾਓ ਪੰਜਾਬ ਰਜਿੰਦਰ ਕੁਮਾਰ, ਵੋਕੇਸ਼ਨਲ ਕੋਆਰਡੀਨੇਟਰ ਗੁਰਛਿੰਦਰਪਾਲ ਸਿੰਘ, ਵਿਜੇਪਾਲ, ਅਧਿਆਪਕ ਆਗੂ ਦੁਪਿੰਦਰ ਸਿੰਘ ਢਿੱਲੋਂ, ਸਿੱਖਿਆ ਸੁਧਾਰ ਟੀਮ ਮੁੱਖੀ ਪ੍ਰਿਸੀਪਲ ਕਸ਼ਮੀਰੀ ਲਾਲ , ਜ਼ਿਲ੍ਹਾ ਮੀਡੀਆ ਕੋਆਰਡੀਨੇਟਰ ਇਨਕਲਾਬ ਗਿੱਲ, ਸ਼ੋਸ਼ਲ ਮੀਡੀਆ ਕੋਆਰਡੀਨੇਟਰ ਸਿਮਲਜੀਤ ਸਿੰਘ,ਸਮੂਹ ਬੀਐਨਓਜ, ਸਮੂਹ ਬੀਪੀਈਓਜ,ਵੱਖ ਵੱਖ ਸਕੂਲਾਂ ਦੇ ਪ੍ਰਿੰਸੀਪਲਜ, ਮੁੱਖ ਅਧਿਆਪਕਾਂ ਅਤੇ ਅਧਿਆਪਕਾਂ ਵੱਲੋਂ ਸਨਮਾਨਿਤ ਸਾਥੀਆਂ ਨੂੰ ਵਧਾਈਆਂ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ

टिप्पणियाँ