ਨਿੰਮਾ ਵਾਲੇ ਸਮਾਰਟ ਸਕੂਲ' ਦੇ 240 ਬੱਚਿਆਂ ਲਈ ਅਧਿਆਪਕਾਂ ਨੇ ਨਵਾਂ ਵਾਟਰ ਕੂਲਰ ਲਗਵਾਇਆ ਗਿਆ




ਸੁਲਤਾਨਪੁਰਾ ਦੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਦੇ ਬੱਚਿਆਂ ਦੀ ਹਰ ਲੋੜ ਹੈ ਸਾਡੀ ਜਿੰਮੇਵਾਰੀ : ਸ਼ਾਲੂ ਗਰੋਵਰ / ਨਿਸ਼ਾਂਤ ਅਗਰਵਾਲ

ਫਾ਼ਜਿ਼ਲਕਾ (balraj singh sidhu): ਸਕੂਲ ਸਿੱਖਿਆ ਵਿਭਾਗ ਵਲੋਂ ਜਿੱਥੇ ਸਰਕਾਰੀ ਸਕੂਲਾਂ ਵਿਚ ਬੁਨਿਆਦੀ ਢਾਂਚੇ ਨੂੰ ਤਿਆਰ ਕੀਤਾ ਜਾ ਰਿਹਾ ਹੈ। ਉਥੇ ਹੀ ਸਕੂਲ ਮੁੱਖੀਆਂ ਅਤੇ ਮਿਹਨਤੀ ਤੇ ਬੱਚਿਆਂ ਪ੍ਰਤੀ ਸੁਹਿਰਦ ਅਧਿਆਪਕਾਂ ਵਲੋਂ ਵੀ ਅਪਣੇ ਸਕੂਲਾਂ ਵਿਚ ਵਿਦਿਆਰਥੀਆਂ ਦੀਆਂ ਲੋੜਾਂ ਨੂੰ ਧਿਆਨ ਵਿਚ ਰੱਖਿਆ ਜਾ ਰਿਹਾ ਹੈ। ਇਸ ਤਰ੍ਹਾਂ ਹੀ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਦੇ ਅਧਿਆਪਕਾਂ ਵਲੋਂ ਸਕੂਲ ਦੇ ਪ੍ਰੀ ਪ੍ਰਾਇਮਰੀ ਤੋਂ ਪੰਜਵੀਂ ਤੱਕ ਦੇ ਲੱਗਭਗ 240 ਵਿਦਿਆਰਥੀਆਂ ਦੀ ਸਵੱਛ ਤੇ ਠੰਡੇ ਪਾਣੀ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਅਪਣੇ ਕੋਲੋਂ ਯੋਗਦਾਨ ਕਰਕੇ ਇੱਕ ਨਵਾਂ ਵਾਟਰ ਕੂਲਰ ਲਗਾ ਕੇ ਦਿੱਤਾ ਹੈ। ਇਸਦੀ ਸ਼ੁਰੂਆਤ ਮੁੱਖ ਮੈਡਮ ਸ਼ਾਲੂ ਗਰੋਵਰ ਦੀ ਅਗਵਾਈ ਹੇਠ ਕੀਤੀ ਗਈ ਜਿਸ ਨਾਲ ਨਿੰਮਾ ਵਾਲਾ ਸਕੂਲ ਦੇ ਸਾਰੇ ਬੱਚਿਆਂ ਵਿੱਚ ਖੁਸ਼ੀ ਪਾਈ ਜਾ ਰਹੀ ਹੈ 

ਇਸ ਸਬੰਧੀ ਜਾਣਕਾਰੀ ਦਿੰਦਿਆਂ  ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਦੇ ਮੁੱਖ ਅਧਿਆਪਕ ਮੈਡਮ ਸ਼ਾਲੂ ਗਰੋਵਰ ਅਤੇ ਸੀਨੀਅਰ ਅਧਿਆਪਕ ਨਿਸ਼ਾਂਤ ਅਗਰਵਾਲ ਨੇ ਦੱਸਿਆ ਕਿ ਵਿਦਿਆਰਥੀਆਂ ਦੀ ਲੋੜ ਨੂੰ ਧਿਆਨ ਵਿਚ ਰੱਖਦਿਆਂ ਸਕੂਲ ਵਿਚ ਠੰਡੇ ਪਾਣੀ ਲਈ ਨਵੇਂ ਵਾਟਰ ਕੂਲਰ ਦਾ ਪ੍ਰਬੰਧ ਕਰ ਕੇ ਦਿੱਤਾ ਗਿਆ ਹੈ। ਇਸ ਨਾਲ ਸਕੂਲ ਦੇ ਵਿਦਿਆਰਥੀ ਅੱਤ ਦੀ ਗਰਮੀ ਦੇ ਇਸ ਮੌਸਮ ਵਿਚ ਠੰਡੇ ਅਤੇ ਸਾਫ ਸਵੱਛ ਪਾਣੀ ਨਾਲ ਆਪਣੀ ਪਿਆਸ ਬੁਝਾ ਸਕਣਗੇ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀਆਂ ਸਿੱਖਿਆ ਵਰਗੀ ਮੁਢਲੀ ਲੋੜ ਦੇ ਨਾਲ ਨਾਲ ਸਾਡੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਸੁਲਤਾਨਪੁਰਾ ਦੇ ਅਧਿਆਪਕਾਂ ਵਲੋਂ ਬੁਨਿਆਦੀ ਲੋੜਾਂ ਵੱਲ ਵੀ ਧਿਆਨ ਦਿੱਤਾ ਜਾਂਦਾ ਹੈ। ਸਾਡੇ ਸਕੂਲ ਦੇ ਸਮੂਹ ਸਟਾਫ ਦੀ ਇੱਕ ਟੀਮ ਦੇ ਤੌਰ ਤੇ ਕੰਮ ਕਰਨ ਦੇ ਨਤੀਜੇ ਸਦਕਾ ਸੁਲਤਾਨਪੁਰਾ ਪ੍ਰਾਇਮਰੀ ਸਮਾਰਟ ਸਕੂਲ ਫਾਜ਼ਿਲਕਾ ਸ਼ਹਿਰੀ ਖੇਤਰ ਦੇ ਦੇ ਬਿਹਤਰ ਤੇ ਅਗਾਂਹਵਧੂ ਪ੍ਰਾਇਮਰੀ ਸਕੂਲਾਂ ਵਿੱਚ ਸ਼ੁਮਾਰ ਹੋ ਚੁੱਕਿਆ ਹੈ ਇਸ ਨਵੇਂ ਵਾਟਰ ਕੂਲਰ ਦੀ ਸ਼ੁਰੂਆਤ ਮੌਕੇ ਸਟਾਫ ਮੈਡਮ ਮੀਨਾ ਕੰਬੋਜ, ਮੈਡਮ ਮੋਨਿਕਾ ਮੋਂਗਾ, ਮਮਤਾ ਰਾਣੀ, ਸੁਭਮ ਮਿਡ ਡੇ ਮੀਲ ਕੁੱਕ ਕਮ ਹੈਲਪਰ ਰਾਜ ਰਾਣੀ, ਸੋਮਾ ਬਾਈ ਅਤੇ ਸ਼ੇਰੋਂ ਰਾਣੀ, ਰੇਖਾ ਰਾਣੀ ਤੇ ਸਾਗਰ ਹਾਜਰ ਸਨ

टिप्पणियाँ