ਨਵੇਂ ਸੈਸ਼ਨ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ ਦੀ ਅਗਵਾਈ ਵਿਚ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੱਲਾ ਮੇਘਾ ਵਿਖੇ ਲਗਾਏ ਗਏ ਫੁਲਦਾਰ ਬੂਟੇ
ਫਿਰੋਜ਼ਪੁਰ 6 ਅਪ੍ਰੈਲ 2022
ਨਵੇਂ ਸੈਸ਼ਨ ਦੌਰਾਨ ਬਲਾਕ ਪ੍ਰਾਇਮਰੀ ਸਿੱਖਿਆ ਅਫਸਰ ਫਿਰੋਜ਼ਪੁਰ ਸ਼੍ਰੀ ਰਣਜੀਤ ਸਿੰਘ ਦੀ ਅਗਵਾਈ ਵਿਚ ਸੈਂਟਰ ਮੁਖੀ ਸ਼੍ਰੀਮਤੀ ਗੀਤਾ ਕਾਲੜਾ ਵੱਲੋਂ ਸਕੂਲੀ ਅਧਿਆਪਕ ਨਾਲ ਮਿਲ ਕੇ ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਪੱਲਾ ਮੇਘਾ ਬਲਕ ਫਿਰੋਜ਼ਪੁਰ 3 ਵਿਖੇ ਫੁਲਦਾਰ ਬੂਟੇ ਲਗਾਏ ਗਏ।
ਇਸ ਦੌਰਾਨ ਸ੍ਰੀਮਤੀ ਗੀਤਾ ਕਾਲੜਾ ਨੇ ਦੱਸਿਆ ਕਿ ਸਕੂਲੀ ਬੱਚਿਆਂ ਵਾਸਤੇ ਹਰਿਆ ਭਰਿਆ ਤੇ ਵਧੀਆ ਵਾਤਾਵਰਨ ਸਿਰਜਨ ਲਈ ਉਨ੍ਹਾਂ ਵੱਲੋਂ ਇਹ ਉਪਰਾਲਾ ਕੀਤਾ ਗਿਆ ਹੈ । ਉਨ੍ਹਾਂ ਕਿਹਾ ਕਿ ਸਾਡਾ ਸਰਿਆਂ ਦਾ ਫ਼ਰਜ਼ ਬਣਦਾ ਹੈ ਕਿ ਅਸੀਂ ਵਾਤਾਵਰਨ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਪੌਦੇ ਲਗਾਈਏ ਕਿਉਂਕਿ ਇਨ੍ਹਾਂ ਪੌਦਿਆਂ ਦੁਆਰਾ ਛੱਡੀ ਜਾਂਦੀ ਆਕਸੀਜਨ ਕਾਰਨ ਹੀ ਧਰਤੀ ਤੇ ਜੀਵਨ ਸੰਭਵ ਹੈ। ਉਨ੍ਹਾਂ ਕਿਹਾ ਕਿ ਸਾਡੇ ਵਾਤਾਵਰਨ ਦਾ ਸ਼ੁੱਧ ਅਤੇ ਸਾਫ਼-ਸੁਥਰਾ ਹੋਣਾ ਬਹੁਤ ਜ਼ਰੂਰੀ ਹੈ ਜੋ ਕਿ ਵੱਧ ਤੋਂ ਵੱਧ ਪੌਦੇ ਲਗਾਉਣ ਨਾਲ ਹੀ ਸੰਭਵ ਹੋ ਸਕਦਾ ਹੈ। ਇਸ ਮੌਕੇ ਉਨ੍ਹਾਂ ਨਾਲ ਸ੍ਰੀਮਤੀ ਗੁਰਪ੍ਰੀਤ ਕੌਰ,ਸ੍ਰੀਮਤੀ ਸ਼ਿਲਪਾ,ਸ੍ਰੀਮਤੀ ਰਜਨੀ ਅਤੇ ਸ੍ਰੀਮਤੀ ਰਾਜਬੀਰ ਕੌਰ ਅਧਿਆਪਕ ਅਤੇ ਸਕੂਲ ਸਟਾਫ ਵੀ ਮੌਜੂਦ ਸੀ।

टिप्पणियाँ
एक टिप्पणी भेजें