ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿੱਚ ਪੈ੍ਰਂਟਸ਼ਿਪ ਜਾਗੂਰਕਤਾ ਅਤੇ ਪਲੇਸਮੈਂਟ ਕੈਂਪ ਲਗਾਇਆ



 ਫਾਜ਼ਿਲਕਾ 

 ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾ ਫਾਜ਼ਿਲਕਾ ਵਿੱਚ ਪ੍ਰਿੰਸੀਪਲ  ਹਰਦੀਪ ਕੁਮਾਰ ਸ਼ਰਮਾ ਦੀ ਅਗਵਾਈ ਵਿੱਚ ਪਲੇਸਮੈਂਟ ਅਫਸਰ  ਮਦਨ ਲਾਲ ਅਤੇ ਅਪ੍ਰੈਂਟਸ਼ਿਪ ਐਡਵਾਇਜ਼ਰ ਸ਼੍ਰੀ ਰਾਏ ਸਾਹਿਬ ਵੱਲੋਂ ਅਪੈ੍ਰਂਟਸ਼ਿਪ ਜਾਗੂਰਕਤਾ ਅਤੇ ਪਲੇਸਮੈਂਟ ਕੈਂਪ ਲਗਾਇਆ ਗਿਆ।ਪ੍ਰੋਗਰਾਮ ਦਾ ਅਗਾਜ਼ ਪ੍ਰਿੰਸੀਪਲ ਸ਼੍ਰੀ ਹਰਦੀਪ ਕੁਮਾਰ ਜੀ ਦੇ ਰਸਮੀ ਭਾਸ਼ਣ ਨਾਲ ਹੋਇਆ।ਇਸ ਕੈਂਪ ਵਿੱਚ ਵਿਸ਼ੇਸ਼ ਤੋਰ ਤੇ ਆਈ.ਟੀ.ਆਈ ਫਾਜ਼ਿਲਕਾ ਦੇ ਆਈ.ਐੱਮ.ਸੀ ਕਮੇਟੀ ਦੇ ਚੇਅਰਮੈਨ ਦੇ ਤੋਰ ਤੇ ਵਿਕਰਮ ਅਹੂਜਾ ਪਹੁੰਚੇ।ਉਹਨਾਂ ਸਿਖਿਆਰਥੀਆਂ ਨਾਲ ਰੂਬਰੂ ਹੁੰਦੇ ਹੋਏ ਕਿਹਾ ਕਿ ਸੈਲਫ ਇੰਪਲਾਇਮੈਂਟ ਸਭ ਤੋਂ ਉੱਤਮ ਹੈ।ਉਹਨਾਂ ਕਿਹਾ ਕਿ ਜਿੱਥੇ ਅਸੀਂ ਪ੍ਰਾਲੀ ਨੂੰ ਸਾੜਦੇ ਹਾਂ ਉਸਨੂੰ ਨਾ ਸਾੜ ਕੇ ਉਸ ਤੇ ਹੋਰ ਕੋਈ ਉਤਪਾਦ ਤਿਆਰ ਕੀਤੇ ਜਾ ਸਕਦੇ ਹਨ ਜਿਸ ਨਾਲ ਵਾਤਾਵਰਣ ਵੀ ਠੀਕ ਹੁੰਦਾ ਹੈ ਅਤੇ ਬੇਰੁਜਗਾਰੀ ਵੀ ਦੂਰ ਹੁੰਦੀ ਹੈ।ਪਲੇਸਮੈਂਟ ਅਫਸਰ ਸ਼੍ਰੀ ਮਦਨ ਲਾਲ ਨੇ ਆਈਆਂ ਹੋਈਆਂ ਕੰਪਨੀਆਂ ਦੀ ਜਾਣਕਾਰੀ ਦਿੱਤੀ।ਇਸ ਮੇਲੇ ਵਿੱਚ ਗੋਦਰੇਜਰ ਅਤੇ ਡਿਕਸਨ ਕੰਪਨੀਆਂ ਦੇ ਚੈਨਲ ਪਾਰਟਨਰ ਕ੍ਰਮਵਾਰ ਸੋਰਵ ਅਤੇ ਰਾਜੀਵ ਪਹੁੰਚੇ।ਉਹਨਾਂ ਉਮੀਦਵਾਰਾਂ ਦੀ ਇੰਟਰਵਿਊ ਲਈ ਜਿਸ ਵਿੱਚ 27 ਉਮੀਦਵਾਰ ਸਿਲੇਕਟ ਕੀਤੇ ਗਏ।ਪ੍ਰੋਗਰਾਮ ਅਫਸਰ ਗੁਰਜੰਟ ਸਿੰਘ ਨੇ ਕਿਹਾ ਕਿ ਅਪ੍ਰੈਂਟਸ਼ਿਪ ਇੱਕ ਅਜਿਹਾ ਪਲੇਟ ਫਾਰਮ ਹੈ ਜਿੱਥੇ ਸਿਖਿਆਰਥੀ ਦੇ ਹੁਨਰ ਵਿੱਚ ਵਾਧਾ ਹੁੰਦਾ ਹੈ।ਇਸ ਮੇਲੇ ਵਿੱਚ ਸ਼੍ਰੀ ਸੁਰਿੰਦਰ ਜੀ ਨੇ ਅਪ੍ਰੈਂਟਸ਼ਿਪ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।ਇਸ ਕੈਂਪ ਵਿੱਚ ਸਚਿਨ ਗੋਸਾਈਂ ਸਮੇਤ ਸਮੂਹ ਸਟਾਫ ਨੇ ਹਿੱਸਾ ਲਿਆ। 

टिप्पणियाँ