OBC ਭਾਜਪਾ ਦੀ ਜ਼ਿਲਾ FAZILKA ਦੀ ਕਾਰਜਕਰਨੀ ਦਾ ਗਠਨ

OBC FAZILKA


ਅਬੋਹਰ, 19 ਮਾਰਚ ( balraj sidhu )

ਭਾਰਤੀ ਜਨਤਾ ਪਾਰਟੀ ਵਲੋਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਗਤੀਵਿਧੀਆ ਤੇਜ ਕਰ ਦਿਤੀਆਂ ਗਈਆਂ ਹਨ। ਇੰਨਾਂ ਸ਼ਬਦਾਂ ਦਾ ਪ੍ਰਗਟਾਵਾ ਭਾਰਤੀ ਜਨਤਾ ਪਾਰਟੀ ਦੇ OBC ਮੋਰਚਾ ਦੇ ਪੰਜਾਬ ਪ੍ਰਧਾਨ ਰਜਿੰਦਰ ਬਿੱਟਾ ਨੇ ਪਿੰਡ ਕਲੱਰ ਖੇੜਾ ਵਿਖੇ ਓਬੀਸੀ ਮੋਰਚਾ ਦੀ ਜ਼ਿਲਾ ਕਾਰਜਕਰਨੀ ਦਾ ਗਠਨ ਕਰਨ ਮੌਕੇ ਕੀਤਾ। ਉਨਾਂ ਦੇ ਨਾਲ ਅਬੋਹਰ ਤੋਂ ਭਾਜਪਾ ਵਿਧਾਇਕ ਅਰੁਣ ਨਾਰੰਗ,  ਪੰਜਾਬ ਦੇ ਜਨਰਲ ਸਕੱਤਰ ਸ਼ਿਵਰਾਜ ਗੋਇਲ , ੳਬੀਸੀ ਬ੍ਰਿਜ ਮੋਹਨ ਕੇਰਾ ਖੇੜਾ  ਸਕੱਤਰ ਪੰਜਾਬ , S C . ਮੋਰਚਾ ਦੇ ਜ਼ਿਲਾ ਪ੍ਰਧਾਨ ਪੰਮੀ ਸਿੰਘ ਪਰਮਜੀਤ, ਰਾਮ ਕੁਮਾਰ ਮਾਂਧਨੀਆ ਜ਼ਿਲਾ ਮਹਾਂਮੰਤਰੀ,ਡਾ. ਰੂਪ ਰਾਮ ਮੰਡਲ ਪ੍ਰਧਾਨ ਬੱਲੂਆਣਾ ਨੇ ਵਿਸ਼ੇਸ਼ ਤੌਰ ਤੇ ਸ਼ਿਰਕਤ ਕੀਤੀ।  ਸ੍ਰੀ ਬਿੱਟਾ ਨੇ ਕਿਹਾ ਕਿ ਜਿਹੜੇ ਲੋਕ ਆਮ ਜਨਤਾ ਨੂੰ ਭਾਰਤੀ ਜਨਤਾ ਪਾਰਟੀ ਵਿਰੁੱਧ ਭੜਕਾ ਰਹੇ ਹਨ, ਉਨਾਂ ਨੂੰ ਆਉਣ ਵਾਲੇ ਸਮੇਂ ਵਿਚ ਮੂੰਹ ਦੀ ਖਾਣੀ ਪਵੇਗੀ। ਉਨਾਂ ਨੁੰ ਸਮੂਹ ਵਰਕਰਾਂ, ਆਗੂਆਂ ਅਤੇ ਅਹੁਦੇਦਾਰਾਂ ਨੂੰ ਸੱਦਾ ਦਿੱਤਾ ਕਿ ਉਹ ਪਾਰਟੀ ਦੀਆਂ ਨੀਤੀਆਂ ਨੂੰ ਘਰ ਘਰ ਪਹੁੰਚਾਉਣ । ਇਸ ਮੌਕੇ ਸ਼ਿਵਰਾਜ ਗੋਇਲ ਨੇ ਕਿਹਾ ਕਿ ਕੇਂਦਰ ਦੀਆਂ ਨੀਤੀਆਂ ਤੋਂ ਖੁਸ਼ ਹੋ ਕੇ ਦੇਸ਼ ਦੇਹੋਰਨਾਂ ਸੂਬਿਆਂ ਦੇ ਲੋਕਾਂ ਨੇ ਭਾਜਪਾ ਪੱਖੀ ਸਰਕਾਰਾਂ ਬਣਾ ਕੇ ਆਪਣੇ ਵਿਕਾਸ ਦੇ ਰਾਹ ਮੋਕਲੇ ਕੀਤੇ ਹਨ, ਹੁਣ ਪੰਜਾਬ ਦੇ ਲੋਕ ਵੀ ਬਦਲਾਅ ਕਰਨਾ ਚਾਹੁੰਦੇ ਹਨ ਕਿਉਂਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੇ ਚਾਰ ਸਾਲਾਂ ਵਿਚ ਲੋਕਾਂ ਨੂੰ ਅੱਖੋਂ ਪਰੋਖੇ ਕਰੀ ਰੱਖਿਆ।ਇਸ ਮੌਕੇ ਵਿਧਾਇਕ ਅਰੁਣ ਨਾਰੰਗ ਨੇ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਨੇ ਪਿੱਛਲੇ 4 ਸਾਲਾਂ ਵਿਚ ਕੋਈ ਲੋਕ ਭਲਾਈ ਦਾ ਕੰਮ ਨਹੀਂ ਕੀਤਾ, ਉਨਾਂ ਕਿਹਾ ਕਿ ਸਰਕਾਰ ਘਰ ਘਰ ਰੁਜ਼ਗਾਰ ਦੇਣ ਦੇ ਵਾਅਦੇ ਤੋਂ ਵੀ ਭੱਜ ਗਈ, ਅੱਜ ਨੌਜਵਾਨ ਵਰਗ ਵਿਚ ਘੋਰ ਨਿਰਾਸ਼ਾ ਛਾਈ ਹੋਈ ਹੇੇ। ਇਸ ਮੌਕੇ ਐਸ ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਪੰਮੀ ਸਿੰਘ ਨੇ ਕਿਹਾ ਕਿ ਅੱਜ ਮਜ਼ਦੂਰ ਵਰਗ ਵਿਚ ਭਾਜਪਾ ਦੀਆਂ ਨੀਤੀਆਂ ਪ੍ਰਤੀ ਹਾਂ ਪੱਖੀ ਹੁੰਗਾਰਾ ਮਿਲ ਰਿਹਾ ਹੇੈ, ਉਨਾਂ ਕਿਹਾ ਕਿ ਮਜ਼ਦੂਰਾਂ ਕੇਂਦਰ ਦੀ ਮੋਦੀ ਸਰਕਾਰ ਵਲੋਂ ਸ਼ੁਰੂ ਕੀਤੀਆਂ ਗਈਆਂ ਲੋਕ ਪੱਖੀ ਨੀਤੀਆਂ ਕਾਰਨ ਮਜ਼ਦੂਰ ਵਰਗ ਭਾਜਪਾ  ਦੀ ਸਰਕਾਰ ਪੰਜਾਬ ਵਿਚ ਵੀ ਚਾਹੁੰਦਾ ਹੇੈ ਤਾਂ ਕਿ ਉਨਾਂ ਦੇ ਜੀਵਨ ਦਾ ਹੋਰ ਕਾਇਆ ਕਲਪ ਹੋ ਸਕੇ, ਇਸ ਮੌਕੇ ਜ਼ਿਲਾ ਪੱਧਰੀ ਕਾਰਜਕਰਨੀ ਵਿਚ ਰਾਜ ਕੁਮਾਰ ਝਟਵਾਲ ਜ਼ਿਲਾ ਪ੍ਰਧਾਨ ੳਬੀਸੀ ਮੋਰਚਾ ਕਲੱਰ ਖੇੜਾ, ਵਿਜੈ ਪਾਲ ਜਲੰਧਰਾ ਜਨਰਲ ਸਕੱਤਰ, ਵਿਸ਼ਾਲ ਕੁਮਾਰ ਨਿਰਵਾਣੀਆਂ ਜਨਰਲ ਸਕੱਤਰ , ਬਿਹਾਰੀ ਕੁਮਾਰ ਵਾਈਸ ਪ੍ਰਧਾਨ, ਪ੍ਰੇਮ ਕੰਬੋਜ ਵਾਇਸ ਪ੍ਰਧਾਨ, ਅਸ਼ੋਕ ਕੁਮਾਰ ਸੁਥਾਰ ਵਾਇਸ ਪ੍ਰਧਾਨ , ਭੂਰਾ ਰਾਮ ਸਕੱਤਰ, ਪੱਪੂ ਸਿੰਘ ਸਕੱਤਰ, ਗੁਰਦੇਵ ਕੰਬੋਜ ਸਕੱਤਰ ਚੁਣਿਆ ਗਿਆ। ਆਗੂਆਂ ਨੇ ਪੂਰੇ ਜ਼ਿਲੇ ਵਿਚ ਗਤੀਵਿਧੀਆਂ ਤੇਜ ਕਰਨ ਦਾ ਭਰੋਸਾ ਦਿੱਤਾ। 

टिप्पणियाँ