ਬਜੀਦਪੁਰ ਕੱਟਿਆਂਵਾਲੀ ਵਿਖੇ ਸਤਿਗੁਰੂ ਲਕਸ਼ਮਣ ਦਾਸ ਮਹਾਰਾਜ ਦੀ ਬਰਸੀ ਮਨਾਈ

ਭਾਜਪਾ ਐਸ ਸੀ ਮੋਰਚਾ ਦੇ ਜ਼ਿਲ ਪ੍ਰਧਾਨ ਪੰਮੀ ਸਿੰਘ ਪਰਮਜੀਤ ਨੇ ਵਿਸ਼ੇਸ਼ ਤੌਰ ਤੇ ਕੀਤੀ ਸ਼ਿਰਕਤ 


bs news punjabi


ਫ਼ਾਜ਼ਿਲਕਾ, 17 ਮਾਰਚ (balraj sidhu )

ਜ਼ਿਲੇ ਦੇ ਪਿੰਡ ਬਜੀਦਪੁਰ ਕੱਟਿਆਂਵਾਲੀ ਵਿਖੇ ਰਾਮ ਕੁਟੀਆ ਵਿਖੇ ਕਬੀਰ ਪੰਥੀ ਸਮੁਦਾਇ ਵਲੋਂ ਸਤਿਗੁਰੂ ਲਕਸ਼ਮਣ ਦਾਸ ਜੀ ਮਹਾਰਾਜ ਦੀ ਬਰਸੀ ਮਨਾਈ ਗਈ। ਇਸ ਮੌਕੇ ਰਾਮ ਕੁਟੀਆ ਵਿਚ ਤਿੰਨ ਦਿਨ ਧਾਰਮਿਕ ਸਮਾਗਮ ਦਾ ਆਯੋਜਨ ਕੀਤਾ ਗਿਆ ਅਤੇ ਕਥਾ ਪ੍ਰਵਾਹ ਚੱਲਿਆ। ਜਿਸ ਵਿਚ ਪਹੁੰਚੇ ਵੱਖ ਵੱਖ ਸੰਤਾਂ, ਭਗਤਾਂ ਸ੍ਰੀ ਸ੍ਰੀ 108 ਕਮਲ ਦਾਸ ਜੀ, ਮੌਜੂਦਾ ਗੁਰੂ ਭਗਵਤੀ ਦਾਸ, ਸ਼ੀਤਲ ਦਾਸ, ਰਾਮ ਬਾਈ, ਸਿਆਣੀ ਬਾਈ, ਕੌਲੀ ਬਾਈ ਅਤੇ ਤਾਰਾ ਬਾਈ ਵਲੋਂ ਪ੍ਰਵਚਨਾਂ ਨਾਲ ਨਿਹਾਲ ਕੀਤਾ ਗਿਆ। ਇਸ ਧਾਰਮਿਕ ਸਮਾਗਮ ਦੇ ਆਖਰੀ ਦਿਨ ਭਾਜਪਾ ਐਸ ਸੀ ਮੋਰਚਾ ਦੇ ਜ਼ਿਲਾ ਪ੍ਰਧਾਨ ਪੰਮੀ ਸਿੰਘ ਪਰਮਜੀਤ ਨੇ ਸ਼ਿਰਕਤ ਕੀਤੀ ਅਤੇ ਸੰਗਤਾਂ ਨੂੰ ਸੰਬੋਧਨ ਕੀਤਾ। ਸ. ਸਿੰਘ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਕਬੀਰ ਜੀ ਦਾ ਪੂਰਾ ਜੀਵਨ ਮਾਨਵਤਾ , ਇਨਸਾਨੀਅਤ ਦੀ ਸੇਵਾ ਵਿਚ ਗੁਜਰਿਆ। ਉਨਾਂ ਕਿਹਾ ਕਿ ਕਬੀਰ ਜੀ ਨੇ ਸਮਾਜ ਵਿਚ ਫੈਲੀਆਂ ਬੁਰਾਈਆਂ ਦਾ ਖੰਡਨ ਕਰਕੇ ਲੋਕਾਂ ਨੂੰ ਇਨਸਾਨੀ ਕਦਰਾਂ ਕੀਮਤਾਂ ਦਾ ਪਾਠ ਪੜਾਇਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨਗੀਨ ਗੋਇਲ ਭਾਜਪਾ ਜ਼ਿਲਾ ਕਾਰਜਕਰਨੀ ਮੈਂਬਰ, ਸੂਰਜਾ ਰਾਮ, ਨਾਗਰ ਮੱਲ, ਕਰਨੈਲ, ਰਾਜੂ ਗੋਇਲ, ਸੰਜੇ ਗੋਇਲ, ਦੀਵਾਨ ਗੋਇਲ ਆਦਿ ਵੀ ਹਾਜ਼ਰ ਸਨ। ਇਸ ਮੌਕੇ ਗੁਰੂ ਕਾ ਅਤੁੱਟ ਲੰਗਰ ਵੀ ਵਰਤਾਇਆ ਗਿਆ। 


टिप्पणियाँ