ਅੰਨਦਾਤਾ ਦੇ ਨਾਂਅ ਤੇ ਕੀਤੀ ਜਾ ਰਹੀ ਹੈ ਗੁੰਡਾਗਰਦੀ
ਭਾਜਪਾ ਵਿਧਾਇਕ ਆਰੁਣ ਨਾਰੰਗ ਤੇ ਹਮਲੇ ਦੀ ਨਿਖੇਧੀ
ਫ਼ਾਜ਼ਿਲਕਾ, 27 ਮਾਰਚ ( balraj sidhu) ਮਲੋਟ ਵਿਚ ਅੱਜ Press ਕਾਨਫਰੰਸ ਕਰਨ ਪੁੱਜੇ ਹਲਕਾ ਅਬੋਹਰ ਤੋਂ ਭਾਜਪਾ ਵਿਧਾਇਕ Arun ਨਾਰੰਗ ਉਪਰ ਹੋਏ ਹਮਲੇ ਤੇ ਤਿੱਖਾ ਪ੍ਰਤੀਕਰਮ ਦਿੰਦਿਆਂ ਭਾਜਪਾ ਦੇ ਐਸ.ਸੀ. ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਪੰਮੀ ਸਿੰਘ ਪਰਮਜੀਤ ਨੇ ਕਿਹਾ ਕਿ ਇਸ ਤਰ੍ਹਾਂ ਦੀ ਘਿਨਾਉਣੀ ਹਰਕਤ ਕਿਸੇ ਸੱਭਿਆ ਸਮਾਜ ਦੇ ਲੋਕ ਨਹੀਂ ਕਰ ਸਕਦੇ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੀ ਘਟਨਾ ਦਾ ਜਿੰਨ੍ਹਾ ਵਿਰੋਧ ਕੀਤਾ ਜਾਵੇ ਉਨ੍ਹਾਂ ਹੀ ਘੱਟ ਹੈ। ਉਨ੍ਹਾਂ ਕਿਹਾ ਕਿ ਲੋਕਤੰਤਰੀ ਦੇਸ਼ਾਂ ਵਿਚ ਹਰ ਕਿਸੇ ਨੂੰ ਆਜ਼ਾਦੀ ਹੈ। ਪਰ ਇਸ ਤਰ੍ਹਾਂ ਆਜ਼ਾਦੀ ਦਾ ਗਲਤ ਇਸਤੇਮਾਲ ਕਰਨਾ ਕਿਸੇ ਵੀ ਸਮਾਜ ਸੱਭਿਆ ਲੋਕਾਂ ਦਾ ਕੰਮ ਨਹੀਂ ਹੋ ਸਕਦਾ। ਇਸ ਤਰ੍ਹਾਂ ਦਾ ਕੰਮ ਸਿਰਫ਼ ਗੁੰਡਾਗਰਦੀ ਤੇ ਉਤਾਰੂ ਹੋਏ ਲੋਕ ਹੀ ਕਰ ਸਕਦੇ ਹਨ। ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅੰਨਦਾਤਾ ਦਾ ਨਾਂਅ ਵਰਤ ਕੇ ਗੁੰਡਾਗਰਦੀ ਕਰ ਰਹੇ ਹਨ। ਉਹ ਲੋਕ ਲੋਕਤੰਤਰ ਦਾ ਘਾਣ ਕਰ ਰਹੇ ਹਨ। ਲੋਕਤੰਤਰ ਵਿਚ ਹਰ ਇਕ ਨੂੰ ਆਪਣੀ ਗੱਲ ਰੱਖਣ ਦਾ ਅਧਿਕਾਰ ਹੈ। ਪਰ ਲੋਕ ਨੁਮਾਇੰਦਿਆਂ ਉਪਰ ਇਸ ਤਰ੍ਹਾਂ ਹਮਲਾ ਕਰਨਾ ਅਤੇ ਲੋਕਾਂ ਦੀ ਨੁਮਾਇੰਦਗੀ ਕਰਦੇ ਖਾਸ ਵਿਅਕਤੀ ਨੂੰ ਇਸ ਤਰ੍ਹਾਂ ਨਿਸ਼ਾਨਾ ਬਣਾਉਣਾ ਸਮਾਜ ਦੀਆਂ ਜੜ੍ਹਾਂ ਵਿਚ ਤੇਲ ਪਾਉਣ ਦੇ ਸਮਾਨ ਹੈ। ਉਨ੍ਹਾਂ ਭਾਜਪਾ ਆਗੂਆਂ ਨੂੰ ਅਪੀਲ ਕੀਤੀ ਕਿ ਉਹ ਇਸ ਘਟਨਾ ਦੀ ਇੱਕਲੀ ਨਿਖੇਧੀ ਹੀ ਨਾ ਕਰਨ ਬਲਕਿ ਇਸ ਘਟਨਾ ਦਾ ਵਿਰੋਧ ਵੀ ਕਰਨ, ਉਨ੍ਹਾਂ ਕਿਹਾ ਕਿ ਪੰਜਾਬ ਦੀ ਸੂਬਾ ਸਰਕਾਰ ਵੀ ਇਸ ਵੇਲੇ ਇਸ ਤਰ੍ਹਾਂ ਦੀ ਘਟਨਾ ਉਪਰ ਅੱਖਾਂ ਮੀਚੀ ਬੈਠੀ ਹੈ। ਉਨ੍ਹਾਂ ਕਿਹਾ ਕਿ ਅੱਜ ਦੀ ਘਟਨਾ ਨੂੰ ਦੇਖ ਕੇ ਸਿੱਧ ਹੋ ਗਿਆ ਹੈ ਕਿ ਪੰਜਾਬ ਵਿਚ ਸਰਕਾਰ ਨਾਂਅ ਦੀ ਕੋਈ ਸ਼ੈਅ ਨਹੀਂ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਲਾਅ ਐਂਡ ਆਰਡਰ ਦੀ ਸਥਿਤੀ ਪੂਰੀ ਤਰ੍ਹਾਂ ਵਿਗਾੜ ਕੇ ਪੰਜਾਬ ਦੀ ਕਾਂਗਰਸ ਸਰਕਾਰ ਭਾਜਪਾ ਦੇ ਆਗੂਆਂ ਅਤੇ ਵਰਕਰਾਂ ਦਾ ਮਨੋਬਲ ਡੇਗਣ ਦੀ ਕੋਸ਼ਿਸ਼ ਕਰਨ ਵਿਚ ਲੱਗੀ ਹੈ ਪਰ ਇਸ ਤਰ੍ਹਾਂ ਨਹੀਂ ਹੋਣ ਦਿੱਤਾ ਜਾਵੇਗਾ । ਉਨ੍ਹਾਂ ਕੇਂਦਰ ਸਰਕਾਰ ਤੋਂ ਮੰਗ ਕੀਤੀ ਕਿ ਪੰਜਾਬ ਦੀ ਭਾਈਚਾਰਕ ਸਾਂਝ ਅਤੇ ਅਰਥਚਾਰੇ ਨੂੰ ਪੱਟੜੀ ਤੇ ਲਿਆਉਣ ਲਈ ਪੰਜਾਬ ਵਿਚ ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ । ਉਨ੍ਹਾਂ ਪੰਜਾਬ ਦੇ ਗਵਰਨਰ ਨੂੰ ਅਪੀਲ ਕੀਤੀ ਕਿ ਪੰਜਾਬ ਵਿਚ ਦਲਿੱਤਾਂ ਉਪਰ ਵੀ ਹਮਲੇ ਹੋ ਰਹੇ ਹਨ ਉਥੇ ਹੀ ਉਨ੍ਹਾਂ ਦੀਆਂ ਬੱਚੀਆਂ ਅਤੇ ਬੱਚਿਆਂ ਤੱਕ ਨੂੰ ਵੀ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਪਿੱਛਲੇ ਦਿਨੀਂ ਪੰਜਾਬ ਵਿਚ ਦਲਿੱਤਾਂ ਉਪਰ ਹੋਏ ਹਮਲਿਆਂ ਦੀ ਖ਼ਬਰਾ ਵੀ ਪੰਜਾਬ ਸਰਕਾਰ ਦੀ ਨਿਕਾਮੀ ਸਿੱਧ ਕਰਦੀਆਂ ਹਨ। ਉਨ੍ਹਾਂ ਕਿਹਾ ਜੇਕਰ ਲੋਕਾਂ ਦੀ ਪ੍ਰਤੀਨਿੱਧਤਾ ਕਰਨ ਵਾਲੇ ਨੁਮਾਇੰਦੇ ਨਾਲ ਹੋ ਸਕਦੇ ਹਨ ਤਾਂ ਫਿਰ ਆਮ ਵਿਅਕਤੀ ਦਾ ਤਾਂ ਰੱਬ ਹੀ ਰਾਖਾ ਹੈ। ਇਸ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮੁੱਖ ਮੰਤਰੀ ਦੇ ਅਹੁਦੇ ਤੋਂ ਨੈਤਿਕਤਾ ਦੇ ਆਧਾਰ ਤੇ ਅਸਤੀyਫਾ ਦੇ ਦੇਣਾ ਚਾਹੀਦਾ ਹੈ।

टिप्पणियाँ
एक टिप्पणी भेजें