ਐਸ.ਸੀ. ਮੋਰਚਾ ਦੇ ਜ਼ਿਲਾ ਪ੍ਰਧਾਨ ਪੰਮੀ ਸਿੰਘ ਨੇ ਕਰਵਾਈ ਵੈਕਸੀਨੇਸ਼ਨ

 


ਫ਼ਾਜ਼ਿਲਕਾ, 19 ਮਾਰਚ ( balraj sidhu) -ਸੰਸਾਰ ਭਰ ਵਿਚ ਫੈਲੇ coroana ਵਾਇਰਸ ਨੂੰ ਖਤਮ ਕਰਨ ਦੇ ਲਈ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪ੍ਰੇਰਨਾ ਨਾਲ ਭਾਰਤ ਦੇ ਵਿਗਿਆਨਕਾਂ ਅਤੇ ਡਾਕਟਰਾਂ ਦੀ ਟੀਮ ਨੇ  ਵੈਕਸੀਨ ਤਿਆਰ ਕਰ ਲਈ ਹੈ।  ਜੋ ਭਾਰਤ ਵਲੋਂ ਸੰਸਾਰ ਭਰ ਦੇ 70 ਦੇਸ਼ਾਂ ਵਿਚ  ਸਪਲਾਈ ਕੀਤੀ ਜਾ ਰਹੀ ਹੇੈ। ਇਸ ਦੇ ਤਹਿਤ ਹੀ  (bjp )ਭਾਰਤੀ ਜਨਤਾ ਪਾਰਟੀ ਦੇ ਅਹੁਦੇਦਾਰਾਂ ਅਤੇ  ਮੈਂਬਰਾਂ ਵਲੋਂ ਵੀ ਵੈਕਸੀਨ ਲਗਾਉਣ ਦਾ ਅਭਿਆਨ ਸ਼ੁਰੂ ਕੀਤਾ ਗਿਆ ਹੇੈ। ਜਿਸ  ਤਹਿਤ ਭਾਰਤੀ ਜਨਤਾ ਪਾਰਟੀ ਦੇ ਐਸ.ਸੀ. ਮੋਰਚਾ ਦੇ ਜ਼ਿਲਾ ਪ੍ਰਧਾਨ ਪੰਮੀ ਸਿੰਘ ਪਰਮਜੀਤ  ਅਤੇ ਬੀਸੀ ਮੋਰਚਾ ਹਲਕਾ ਬੱਲੂਆਣਾ ਦੇ ਮੰਡਲ  ਪ੍ਰਧਾਨ ਰਜਿੰਦਰ ਚਾਰਨ ਨੇ ਝੂਮਿਆਂ ਵਾਲੀ  ਸਬ ਸੈਂਟਰ ਵਿਖੇ ਵੈਕਸੀਨੇਸ਼ਨ ਕਰਵਾਈ।  ਇਸ ਮੌਕੇ ਦੋਵਾਂ ਆਗੂਆਂ ਨੇ ਕਿਹਾ ਕਿ  ਕਰੋਨਾ ਨੂੰ ਖ਼ਤਮ ਕਰਨ ਲਈ ਵੈਕਸੀਨੇਸ਼ਨ  ਜ਼ਰੂਰੀ ਹੇੈ। ਇਸ ਦਾ ਸਰੀਰ ਤੇ ਕੋਈ ਬੁਰਾ  ਪ੍ਰਭਾਵ ਨਹੀਂ ਪੈਂਦਾ।


coroana vacinesion


 ਉਨਾਂ ਲੋਕਾਂ ਨੂੰ ਅਪੀਲ ਕੀਤੀ  ਹੇੈ ਕਿ ਲੋਕ ਵੈਕਸੀਨੇਸ਼ਨ ਜ਼ਰੂਰ ਕਰਵਾਉਣ।  ਇਸ ਮੌਕੇ ਉਨਾਂ ਦੇ ਨਾਲ ਪਰਜਾਪਤੀ ਵੈਲਫ਼ੇਅਰ  ਸੁਸਾਇਟੀ ਦੇ ਸੰਸਥਾਪਕ ਪ੍ਰਵੀਨ ਗੋਇਲ, ਪਵਨ ਲਕੇਸ਼ਰ, ਏ.ਐਨ.ਐਮ. ਸੁਨੀਤਾ  ਆਦਿ ਵੀ ਹਾਜ਼ਰ ਸਨ। 

 

टिप्पणियाँ